BREAKING NEWS
latest

728x90

 


468x60

ਮੰਤਰੀ ਮੁੰਡੀਆਂ ਵੱਲੋਂ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਪੰਧੇਰ ਅਤੇ ਬਲਾਕ ਸੰਮਤੀ ਉਮੀਦਵਾਰਾਂ ਲਈ ਜੇਤੂ ਰੈਲੀ



ਵਿਰੋਧੀ 2027 ਦੇ ਸੁਪਨੇ ਲੈ ਰਹੇ ਨੇ ਪਰ ਆਪ ਜਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਵੱਡੀ ਲੀਡ ਨਾਲ ਜਿੱਤ ਕੇ ਕਰਨਗੇ ਚਕਨਾਚੂਰ : ਮੁੰਡੀਆਂ

ਲੁਧਿਆਣਾ 12 ਦਸੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਰਮਨਦੀਪ ਸਿੰਘ ਔਲਖ)- ਜਿਲਾ ਪ੍ਰੀਸ਼ਦ ਜੋਨ ਮਾਂਗਟ ਤੋਂ ‘ਆਪ’ ਦੀ ਮਹਿਲਾ ਉਮੀਦਵਾਰ ਬੀਬੀ ਅੰਮ੍ਰਿਤਪਾਲ ਕੌਰ ਪੰਧੇਰ ਦੇ ਹੱਕ ਵਿੱਚ ਰਾਹੋਂ ਰੋਡ ’ਤੇ ਪੈਂਦੇ ਪਿੰਡ ਬੂਥਗੜ ਬਣਜਾਰਾਂ ਵਿਖੇ ਇੱਕ ਵਿਸਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ’ਆਪ’ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਜਿਥੇ ਜਿਲਾ ਪ੍ਰੀਸ਼ਦ ਉਮੀਦਵਾਰ ਬੀਬੀ ਅੰਮ੍ਰਿਤਪਾਲ ਕੌਰ ਪੰਧੇਰ ਅਤੇ ਸਾਰੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਸੀਟਾਂ ’ਤੇ ਜਿੱਤ ਦਰਜ ਕਰਕੇ ਵਿਰੋਧੀਆਂ ਨੂੰ ਮਾਤ ਦਿੱਤੀ ਜਾਵੇ। ਉਨ੍ਹਾਂ ਵਿਰੋਧੀਆਂ ਉੱਤੇ ਤਨਜ ਕਸਦਿਆਂ ਕਿਹਾ ਕਿ ਵਿਰੋਧੀ 2027 ਦੇ ਸੁਪਨੇ ਲੈ ਰਹੇ ਨੇ ਪਰ ਆਪ ਜਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਵੱਡੀ ਲੀਡ ਨਾਲ ਜਿੱਤ ਕੇ ਉਨ੍ਹਾਂ ਦੇ ਸੁਪਨੇ ਚਕਨਾਚੂਰ ਕਰਨਗੇ। ਇਸ ਮੌਕੇ ਚੇਅਰਮੇਨ ਰਾਜੀ ਸਾਹਨੇਵਾਲ ਅਤੇ ਪਿੰਡ ਢੇਰੀ ਦੇ ਸਰਪੰਚ ਜਸਪ੍ਰੀਤ ਸਿੰਘ ਪੰਧੇਰ ਨੇ ਵੋਟਰਾਂ ਨੂੰ 14 ਦਸੰਬਰ ਨੂੰ ਝਾੜੂ ਦੇ ਨਿਸ਼ਾਨ 'ਤੇ ਮੋਹਰਾਂ ਲਗਾ ਕੇ ‘ਆਪ’ ਨੂੰ ਫਤਵਾ ਦੇੇਣ ਦੀ ਅਪੀਲ ਕਰਦਿਆਂ ਕਿਹਾ ਕਿ ਬਿਜਲੀ ਦੇ ਬਿੱਲ ਮੁਆਫ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ। ਉਸੇ ਤਰਾਂ ਇਕ ਹਜ਼ਾਰ ਰੁਪਏ ਵਾਲਾ ਵਾਅਦਾ ਵੀ ਜਲਦ ਪੂਰਾ ਕੀਤਾ ਜਾਵੇਗਾ, ਵਿਰੋਧੀਆਂ ਦੇ ਬਹਿਕਾਵੇ ਵਿੱਚ ਆਉਣ ਦੀ ਲੋੜ ਨਹੀਂ।  ਉਨਾਂ ਕਿਹਾ ਕਿ ਸੂਬੇ ਅੰਦਰ ਜਿਥੇ ਸਿਹਤ ਸਹੂਲਤਾਂ ਲਈ ਮੁਹੱਲਾ ਕਲੀਨਿਕ ਬਣਾਏ ਉਥੇ ਹੀ ਸਕੂਲ ਆਫ ਐਮੀਨੈਂਸ ਬਣਾ ਕੇ ਸਿਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਂਦਾ ਅਤੇ ਈ ਰਜਿਸ਼ਟਰੀ ਸ਼ੁਰੂ ਕਰਕੇ ਦਫਤਰੀ ਖੱਜਲ ਖੁਆਰੀ ਬੰਦ ਕੀਤੀ ਗਈ ਹੈ। ਇਸ ਕਰਕੇ ਸਾਡਾ ਫਰਜ ਬਣਦਾ ਕਿ ਅਸੀਂ ਝਾੜੂ ਦਾ ਬਟਨ ਦਬਾ ਕੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਫਤਵਾ ਦੇ ਕੇ ਪਿੰਡਾਂ ਦਾ ਵਿਕਾਸ ਕਰਵਾਉਣ ਵਿੱਚ ਯੋਗਦਾਨ ਪਾਈਏ। ਇਸ ਮੌਕੇ ਬਲਾਕ ਸੰਮਤੀ ਮੈਂਬਰਾਂ ਗੁਰਮੀਤ ਕੌਰ ਨਾਮਦੇਵ ਕਲੋਨੀ ਜੋਨ, ਨਵਜੌਤ ਕੌਰ ਬੂਥਗੜ੍ਹ ਜੋਨ, ਜਸਵਿੰਦਰ ਸਿੰਘ ਢੇਰੀ ਜੋਨ, ਰਣਜੀਤ ਕੌਰ ਜਗੀਰਪੁਰ ਜੋਨ, ਕੁਲਵਿੰਦਰ ਕੌਰ ਮਾਂਗਟ ਜੋ, ਸੁਰਜੀਤ ਸਿੰਘ ਕੱਕਾ ਜੋਨ, ਗੁਰਦੀਪ ਕੌਰ ਕਾਕੋਵਾਲ ਜੋਨ, ਬਲਵੀਰ ਸਿੰਘ ਬਾਜੜਾ ਜੋਨ, ਕੁਲਵੰਤ ਸਿੰਘ ਮੇਹਰਬਾਨ ਜੋਨ ਅਤੇ ਸ਼ਰਨਦੀਪ ਕੌਰ ਸੀੜਾ ਜੋਨ, ਸਰਪੰਚ ਅਵਤਾਰ ਸਿੰਘ ਕੁਨੀਜਾ, ਕੌਂਸਲਰ ਜਸਪਾਲ ਸਿੰਘ ਗਰੇਵਾਲ, ਸਾਬਕਾ ਕੌਂਸਲਰ ਸੁਰਜੀਤ ਰਾਏ, ਸਰਪੰਚ ਅਲਕਾ ਮੇਹਰਬਾਨ, ਕੁਲਦੀਪ ਸਿੰਘ ਸੀੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਮੌਜੂਦ ਸਨ।

« PREV
NEXT »

Facebook Comments APPID